ਸਿਰੀਰਾਗੁਮਹਲਾ੧॥ਲੇਖੈਬੋਲਣੁਬੋਲਣਾਲੇਖੈਖਾਣਾਖਾਉ॥
ਲੇਖੈਵਾਟਚਲਾਈਆਲੇਖੈਸੁਣਿਵੇਖਾਉ॥
ਲੇਖੈਸਾਹਲਵਾਈਅਹਿਪੜੇਕਿਪੁਛਣਜਾਉ॥੧॥
ਬਾਬਾਮਾਇਆਰਚਨਾਧੋਹੁ॥
ਅੰਧੈਨਾਮੁਵਿਸਾਰਿਆਨਾਤਿਸੁਏਹਨਓਹੁ॥੧॥ਰਹਾਉ॥
ਜੀਵਣਮਰਣਾਜਾਇਕੈਏਥੈਖਾਜੈਕਾਲਿ॥
ਜਿਥੈਬਹਿਸਮਝਾਈਐਤਿਥੈਕੋਇਨਚਲਿਓਨਾਲਿ॥
ਰੋਵਣਵਾਲੇਜੇਤੜੇਸਭਿਬੰਨਹਿਪੰਡਪਰਾਲਿ॥੨॥
ਸਭੁਕੋਆਖੈਬਹੁਤੁਬਹੁਤੁਘਟਿਨਆਖੈਕੋਇ॥
ਕੀਮਤਿਕਿਨੈਨਪਾਈਆਕਹਣਿਨਵਡਾਹੋਇ॥
ਸਾਚਾਸਾਹਬੁਏਕੁਤੂਹੋਰਿਜੀਆਕੇਤੇਲੋਅ॥੩॥
ਨੀਚਾਅੰਦਰਿਨੀਚਜਾਤਿਨੀਚੀਹੂਅਤਿਨੀਚੁ॥
ਨਾਨਕੁਤਿਨਕੈਸੰਗਿਸਾਥਿਵਡਿਆਸਿਉਕਿਆਰੀਸ॥
ਜਿਥੈਨੀਚਸਮਾਲੀਅਨਿਤਿਥੈਨਦਰਿਤੇਰੀਬਖਸੀਸ॥੪॥੩॥