Search This Blog

Monday, May 18, 2015

Why Gurbani Viakaran (Grammar) is Essential?

ਕਈ ਵੀਰ ਭੈਣਾਂ, ਜਿਨ੍ਹਾਂ ਨੂੰ ਗੁਰਬਾਣੀ ਦੇ ਲਗ-ਮਾਤ੍ਰੀ ਨੇਮਾਂ ਬਾਰੇ ਕੋਈ ਜਾਣਕਾਰੀ ਨਹੀਂ, ਉਹਨਾਂ ਨੂੰ ਸ਼ਬਦਾਂ ਦੇ ਅੰਤਲੇ ਅੱਖਰਾਂ ਨਾਲ ਲੱਗੀਆਂ ਕਾਰਕੀ ਲਗਾਂ ਮਾਤ੍ਰਾਂ (ਔਂਕੜ ਅਤੇ ਸਿਹਾਰੀ ਆਦਿ) ਬੇ-ਲੋੜਵੀਆਂ ਜਾਪਦੀਆਂ ਹਨ। ਗੁਰਬਾਣੀ ਦੇ ਅੱਜ ਤੱਕ ਕੀਤੇ ਗਏ ਟੀਕਿਆਂ ਵਿੱਚੋਂ ਬਹੁਤ ਥੋੜ੍ਹੇ ਅਜਿਹੇ ਟੀਕੇ ਹਨ, ਜਿਨ੍ਹਾਂ ਵਿਚ ਇਹਨਾਂ ਲਗਾਂ ਮਾਤ੍ਰਾਂ ਦਾ ਪੂਰਾ ਪੂਰਾ ਧਿਆਨ ਰੱਖ ਕੇ ਅਰਥ ਕੀਤੇ ਗਏ ਹਨ। ਗੁਰਬਾਣੀ ਦੇ ਵਿਆਖਿਆਕਾਰਾਂ ਵਿਚੋਂ ਵੀ ਗੇਣਵੇਂ ਹੀ ਅਜਿਹੇ ਸੱਜਣ ਹਨ, ਜਿਹੜੇ ਲਗਾਂ ਮਾਤ੍ਰਾਂ ਦੇ ਨੇਮਾਂ ਤੋਂ ਜਾਣੂ ਹਨ ਅਤੇ ਇਹਨਾਂ ਨੇਮਾਂ ਦੀ ਅਗਵਾਈ ਵਿਚ ਗੁਰਬਾਣੀ ਦੀ ਵਿਆਖਿਆ ਕਰਦੇ ਹਨ।

ਕੋਈ ਸਮਾਂ ਸੀ ਜਦੋਂ ਸਨਾਤਨ-ਪ੍ਰਭਾਵੀ ਕਥਾਕਾਰ ਗੁਰਬਾਣੀ ਦੀ ਕਥਾ ਕਰਦਿਆਂ ਆਪਣੀ ਪੰਡਤਾਈ ਜਤਲਾਉਣ ਲਈ ਇਕ ਇਕ ਤੁਕ ਸੇ ਕਈ ਕਈ ਅਰਥ ਕਰ ਕੇ ਸ੍ਰੋਤਿਆਂ ਨੂੰ ਭੰਭਲ-ਭੂਸਿਆਂ ਵਿਚ ਪਾਉਂਦੇ ਰਹੇ। ਇਸ ਪਰਿਪਾਟੀ ਨਾਲ ਕਾਫ਼ੀ ਰੋਲ-ਘਚੋਲਾ ਰਿਹਾ ਅਤੇ ਹਾਨੀ ਹੋਈ। ਗੁਰਮਤਿ ਦੀ ਸੋਝੀ ਰੱਖਣ ਵਾਲੇ ਸੱਜਣ ਮਨ-ਮਤੀ ਅਰਥ ਕਰਨ ਵਾਲੇ ਕਥਾਕਾਰਾਂ ਤੋਂ ਬਹੁਤ ਦੁਖੀ ਸਨ, ਇਸ ਲਈ ਉਹਨਾਂ ਨੇ ਘੋਖਵੀਂ ਬਿਬੇਕ ਬੁੱਧੀ ਨਾਲ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਗੁਰਬਾਣੀ ਵਿਚ ਸ਼ਬਦਾਂ ਦੇ ਅੰਤਲੇ ਅੱਖਰਾਂ ਨੂੰ ਲੱਗੀਆਂ ਲਗਾਂ-ਮਾਤਰਾਂ ਨੇ ਉਹਨਾਂ ਦੀ ਅਗਵਾਈ ਕੀਤੀ। ਕਰੜੀ ਘਾਲਣਾ ਕਰ ਕੇ, ਸਮੱਗਰ ਬਾਣੀ ਦੇ ਕਈ ਕਈ ਅਰਥ ਕੀਤੇ ਜਾਣ ਦੀ ਪਰਿਪਾਟੀ ਨੂੰ ਗ਼ਲਤ ਸਿੱਧ ਕਰ ਕੇ ਇਸ ਦੇ ਵਿਰੱਧ ਤਕੜੀ ਅਵਾਜ਼ ਉਠਾਈ। ਸ਼ੁਕਰ ਹੈ ਕਿ ਇਸ ਪਰਿਪਾਟੀ ਨੂੰ ਹੁਣ ਕੁਝ ਠਲ੍ਹ ਪੈ ਰਹੀ ਹੈ।

ਪਰ, ਲਗ-ਮਤ੍ਰੀ ਨੇਮਾਂ ਦਾ ਸਰਲ ਰੂਪ ਵਿਚ, ਬਣਾ ਸਵਾਰ ਕੇ ਅਜੇ ਤਕ ਪ੍ਰਚਾਰ ਨਹੀਂ ਹੋਇਆ, ਜਿਸ ਦੇ ਫਲਸਰੂਪ ਮਨ-ਮਤੀਏ ਗਿਆਨੀ ਅਜੇ ਵੀ ਆਪਣੇ ਪਰਪੰਚ-ਲੀਲ੍ਹਾ ਦੀ ਪੁਸ਼ਟੀ ਲਈ ਗੁਰਬਾਣੀ ਦੇ ਮਨ-ਮਰਜ਼ੀ ਅਨੁਸਾਰ ਅਰਥ ਕਰ ਕੇ ਸਾਦ-ਮੁਰਾਦੇ ਜਗਿਆਸੂਆਂ ਨੂੰ ਭੁਚਲਾਉਣ ਵਿਚ ਸਫਲ ਹੋ ਰਹੇ ਹਨ। ਇਹ ਠੱਗ ਬਾਜ਼ੀ ਛੋਟੇ ਪੱਧਰ 'ਤੇ ਵੀ ਹੋ ਰਿਹੀ ਹੈ ਅਤੇ ਵੱਡੇ ਪੱਧਰ ਤੇ ਵੀ। ਪਤਾ ਲੱਗਾ ਹੈ ਕਿ ਰੂਸ ਵਰਗੇ ਨਾਸਤਕ ਦੇਸ਼ ਵਿਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਟੀਕਾ ਕਰਵਾਉਣ ਦੀ ਉਪਰਾਲਾ ਕੀਤਾ ਜਾ ਰਿਹਾ ਹੈ। ਭਾਵੇਂ, ਅਜੇ ਤਕ ਸਪੱਸ਼ਟ ਤੌਰ 'ਤੇ ਇਸ ਸੰਬੰਧ ਵਿਚ ਕੁਝ ਸਾਹਮਣੇ ਨਹੀਂ ਆਇਆ, ਪਰ ਅੰਦੇਸ਼ਾ ਹੈ ਕਿ ਇਸ ਉਪਰਾਲੇ ਦੇ ਪਿੱਛੇ ਗੁਰਬਾਣੀ ਨੂੰ ਮਾਰਕਸਵਾਦੀ ਸਿਧਾਂਤ ਦੀ ਪੁਸ਼ਟੀ ਲਈ ਹੱਥ ਠੋਕਾ ਬਣਾ ਕੇ ਵਰਤੇ ਜਾਣ ਦੀ ਭਾਵਣਾ ਕੰਮ ਕਰ ਰਹੀ ਹੈ। ਕੁਝ ਵੀ ਹੋਵੇ, ਅਸਲੀਅਤ ਨੂੰ ਪਛਾਣਨ ਅਤੇ ਪ੍ਰਚਾਰਨ ਦੀ ਅਤਿਅੰਤ ਲੋੜ ਹੈ। ਗੁਰਬਾਣੀ ਦੇ ਸਹੀ ਅਤੇ ਸ਼ੁਧ ਆਸ਼ੇ ਨੂੰ ਸਮਝਣ ਅਤੇ ਪ੍ਰਚਾਰਨ ਲਈ ਜ਼ਰੂਰੀ ਹੈ ਕਿ ਸ਼ਬਦਾਂਤਿਕ ਲਗ-ਮਾਤ੍ਰੀ ਨੇਮਾਂ ਬਾਰੇ ਜਾਣਕਾਰੀ ਸਰਲ ਅਤੇ ਸਪੱਸ਼ਟ ਸ਼ਬਦਾਂ ਵਿਚ ਛਾਪ ਕੇ ਸਮੂਹ ਗੁਰਬਾਣੀ-ਪ੍ਰੇਮੀਆਂ ਨੂੰ ਸੁਲੱਭ ਕੀਤੀ ਜਾਵੇ ਅਤੇ ਅਜਿਹਾ ਉਪਰਾਲਾ ਪੰਥਕ ਪੱਧਰ 'ਤੇ ਕੀਤੇ ਜਾਣ ਦੀ ਲੋੜ ਹੈ। ਸਤਿਗੁਰੂ ਮਿਹਰ ਕਰਨ! ਪੰਥ ਦੇ ਮੁਹਾਣਿਆਂ ਦਾ ਇਸ ਪੱਖ ਵੱਲ ਧਿਆਨ ਆਵੇ!

Some people who don't have any knowledge of rules pertaining to Gurbani grammar feel that Sihari and Unkar vowels on some words' last letters are written there without any need. From the many Gurbani commentaries (Teikai) written thus far, there are very few which have done proper meanings while also having paid full attention to Gurbani grammer and the reasons for presence of such end vowels. When it comes to expositors (Kathakars/Vikhayaiakars) of Gurbani, there are only a rare number who know the rules of Gurbani grammar and use these as guiding principles to exposit Gurbani.

There was a time when Gurbani expositors under the influence of Snatanism while doing Katha would show off their knowledge by giving multiple meanings for a single line of Gurbani. Doing so they needlessly mislead the listening Sangat. There was a lot of confusion and it caused a lot of damage. Gursikhs who had knowledge of Gurbani soon became sick and tired of Snatanist Kathavachaks who did multiple meanings contrary to Gurmat. Gursikhs applied themselves in hard scholastic labour and used their wisdom (Bibeak Budh) to study Gurbani. During this time the vowels on the end of words' last letters guided them in their pursuit. Their hard work paid off and the fashion of expositing multiple meanings was exposed as wrong and this practice soon waned. Thankfully this practice has been considerably impeded.

However, as the rules of Gurbani Grammar have not been properly presented and preached widely, self willed expositors are still engaged in their efforts to self aggrandize themselves by deciphering Gurbani in their own misguided ways. In the process, innocent listeners are puzzled and mislead. This fraud is being committed on a large and small scale at the same time. It has come to light that even an agnostic nation such as Russia is in the process of translating Shri Guru Granth Saib Jee with meanings. Even though their intentions are not fully known, it may be that this effort is an attempt to use Gurbani to prove Marxist ideology. Whatever the case, it is imperative that the real ideals of Gurbani grammar be learnt and preached correctly. This effort needs to be conducted at a Panthic level and ought to provide knowledge about Gurbani grammar in a clear and user friendly manner. May Vaheguru bless us! May we turn our attention toward this cause!       

-From Bhai Joginder Singh Talwara Jee's aforementioned book's introduction; it was published around 2004.