Search This Blog

Thursday, May 25, 2006

ਸਾਡਾ ਪਿੰਡ

ਸਾਡਾ ਪਿੰਡ ਬੇਸ਼ੱਕ ਬਾਕੀਆਂ ਦੀ ਤਰਾਂ ਬੜਾ ਡਾਢ੍ਹਾ ਤੇ ਸ਼ਾਨਦਾਰ ਨਹੀਂ ਗਿਣਿਆ ਜਾਂਦਾ ਪਰ ਫਿਰ ਵੀ ਇਹ ਸਾਡਾ ਪਿੰਡ ਹੈ। ਅਤਿਅੰਤ ਸੁਹਾਵਣਾ ਹੈ ਇਹ ਪਿੰਡ ਜ੍ਹਿਦੀਆਂ ਪਹੀਆਂ ਵਿੱਚ ਬੁੱਢੇ ਠੇਰੇ ਪੰਜਾਬੀ ਛਤਰੀਆਂ ਹੱਥ ਧੁੱਪ ਸੇਕਦੇ ਨੇ। ਇਸ ਪਿੰਡ ਦੀ ਹੀ ਬਖ਼ਸ਼ਿਸ਼ ਸਦਕਾ ਮੈਨੂੰ ਭਾਈ ਜਗਜੀਤ ਸਿੰਘ ਜੀ ਦੀ ਸੰਗਤ ਪ੍ਰਾਪਤ ਹੋਈ। ਇਸ ਪਿੰਡ ਨੇ ਹੀ ਮੇਰੇ ਨਾਲਦਿਆਂ ਨੂੰ ਸਭ ਕੁਝ ਦਿੱਤਾ ਅਤੇ ਬਨਣ ਦਾ ਡਾਢਾ ਮੌਕਾ ਝੋਲੀਂ ਪਾਇਆ। ਸਭ ਤੋ ਕਮਾਲ ਦੀ ਗੱਲ ਇਹ ਹੈ ਕਿ ਸਾਡੇ ਪਿੰਡ ਖ਼ਾਲਸਾ ਸਕੂਲ ਆਇਆ, ਅਤੇ ਚੱਲਿਆ ਅਜੇ ਵੀ ਚੱਲ ਰਿਹਾ ਹੈ ਅਤੇ ਸਦੀਵੀ ਚੱਲਦਾ ਰਹੇਗਾ!

ਜਦੋਂ ਕਿਤੇ ਬਾਹਰੋਂ ਕੋਈ ਸਿੰਘ ਆਉਦਾ ਹੈ ਤਾਂ ਭਾਈ ਜਗਜੀਤ ਸਿੰਘ ਉਨ੍ਹਾਂ ਨੂੰ ਪਿੰਡ ਦੇ ਆਸੇ ਪਾਸੇ ਤੇ ਅੰਦਰ ਬਾਹਰ ਦੇ ਰੌਣਕ ਮੇਲੇ ਦੇ ਨਜ਼ਾਰੇ ਪ੍ਰਤੀਤ ਕਰਵਾਉਦੇ ਹਨ। ਜਿਹੜਾ ਵੀ ਹੁਣ ਤੱਕ ਕੋਈ ਆਇਆ ਬੱਸ ਬਲਹਾਰ ਹੋ ਕੇ ਹੀ ਗਿਆ! ਬਲਿਹਾਰ ਜਾਈਏ ਭਾਈ ਜਗਜੀਤ ਸਿੰਘ ਜੀ ਦੇ। ਐਸ ਮਹੀਨੇ ਸਾਲਾਨਾ ਵੈਨਕੂਵਰ ਸਮਾਗਮ ਸੀ ਅਤੇ ਕੈਲੀਫੋਰਨੀਆਂ ਤੋਂ ਦੋ ਪੁਰਾਣੇ ਗੁਰਮੁੱਖ, ਡਾ: ਬਲਜਿੰਦਰ ਸਿੰਘ ਜੀ ਅਤੇ ਭਾਈ ਵੀ.ਜੇ. ਸਿੰਘ ਜੀ ਆਏ।

ਸਮਾਗਮ ਦਾ ਅਨੰਦ ਮਾਣਨ ਤੋ ਪਿੱਛੋਂ ਉਹਨਾਂ ਨੂੰ ਆਸੇ ਪਾਸੇ ਦੇ ਰੰਗ ਢੰਗ ਦਿਖਾਏ। ਪਿੰਡ ਦੇ ਲੋਕਾਂ ਵਾਸਤੇ ਫਰੂਟੀਕੈਨਾ ਬਹੁਤ ਹੀ ਮਹੱਤਵਪੂਰਨ ਸੰਸਥਾ ਹੈ ਜਿੱਥੇ ਹਰ ਤਰਾਂ ਦੇ ਪੰਜਾਬੀ ਬੋਲਦੇ ਲੋਕ ਨਜ਼ਰ ਆਉਦੇ ਹਨ। ਬਾਹਰਲਾ ਬੰਦਾ ਇਸ ਹੱਟੀ ਦਾ ਦ੍ਰਿਸ਼ ਦੇਖਣਸਾਰ ਹੀ ਦੰਗ ਰਹਿ ਜਾਂਦਾ ਹੈ। ਹੇਠਾਂ ਇੱਕ ਬਾਬਾ ਜੀ ਦਿਖਾਈ ਦੇ ਰਹੇ ਹਨ, ਉਨ੍ਹਾਂ ਦੇ ਪਿੱਛੇ ਖੂਹ ਚੋਂ ਪਾਣੀ ਕੱਢਦੇ ਜੱਟ ਦੀ ਮੂਰਤ ਹੈ।

ਸੇਵ ਔਨ ਫੂਡਸ ਵੀ ਪੰਜਾਬੀਆਂ ਦੇ ਐਣ ਗੜ ‘ਚ ਇੱਕ ਹੱਟ ਹੈ। ਇਹ ਤਸਵੀਰ ਦਵਾਈਆਂ ਵਾਲੀ ਕੰਮਪੋਡਰੀ ਤੇ ਮਨੇਜਰ ਸਰਦਾਰ ਇਕਬਾਲ ਸਿੰਘ ਜੀ ਦੀ ਹੈ, ਜੋ ਇੱਕ ਬਹੁਤ ਅੱਛੇ ਇਨਸਾਨ ਹਨ। ਬਾਹਰਲੇ ਪਿੰਡਾਂ ਦੇ ਲੋਕਾਂ ਵਾਸਤੇ ਅਜਿਹੀਆਂ ਚੀਜ਼ਾਂ ਨੂੰ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਦਿਸਦੀਆਂ।

ਆਹ ਫੱਟਾ ਵੀ ਪੰਜਾਬੀ ਵਿੱਚ ਲੱਗਾ ਹੋਇਆ ਹੈ। ਅਜੀਬੋ ਗ਼ਰੀਬ ਖੇਡ!

ਡਾਕਟਰ ਸਹਿਬ ਜੀ ਹੁਰਾਂ ਦੀ ਇਸ ਫੇਰੀ ਦਾ ਸਭ ਤੋ ਸਿਰਮੋਰ ਨਜ਼ਾਰਾ ਓਦੋ ਹੋਇਆ ਜਦੋਂ ਰਿਚਮੰਡ ਦੇ ਆਈਕੀਆ ਸਮਾਨ ਲੈਣ ਗਏ। ਇਹ ਵਰਤਾਂਤ ਤਾ ਬਿਲਕੁੱਲ ਆਪਣੀ ਮਿਸਾਲ ਆਪ ਹੀ ਸੀ ਅਤੇ ਏਥੇ ਵਰਨਣ ਤੋਂ ਅਸਮਰੱਥ ਹਾਂ।

1 comment:

  1. omg that ikea looks exactly the same over here in london!
    Really cool blog keep up the good work!
    God bles you
    Fateh!

    ReplyDelete