Search This Blog

Sunday, October 29, 2006

ਸ਼ਾਂਤੀ ਸਰੂਪ

ਇੱਕ ਵਾਰ ਦੀ ਗੱਲ ਆ ਕਿ ਇੱਕ ਬਹੁਤ ਹੀ ਮੰਨਿਆਂ ਪ੍ਰਮੰਨਿਆਂ ਯੋਗੀ ਆਪਣੇ ਚੇਲਿਆਂ ਨਾਲ ਥਾਂ ਥਾਂ ਤੇ ਜਾ ਕੇ ਆਸਣ ਲਾਇਆ ਕਰਦਾ ਸੀ। ਉਹਦੇ ਚੇਲੇ ਜਿੱਥੇ ਵੀ ਜਾਇਆ ਕਰਦਾ ਸੀ ਉਥੇ ਲੋਕਾਂ ਵਿੱਚ ਬੜਾ ਪ੍ਰਚਾਰ ਕਰਦੇ ਅਤੇ ਥੋੜੇ ਸਮੇਂ ਵਿਚ ਹੀ ਅੰਧਵਸ਼ਾਸ਼ੀ ਭਾਰਤੀ ਵਹੀਰਾਂ ਘੱਤ ਦਿੰਦੇ।

ਏਸ ਯੋਗੀ ਦਾ ਨਾਂ ਸੀ ਸ਼ਾਂਤੀ ਸਰੂਪ। ਜਿਸ ਥਾਂ ਤੇ ਇਹ ਆਪਣਾ ਡੇਰਾ ਲਾਉਂਦੇ ਉਥੇ ਇਸ ਦੇ ਚੇਲੇ ਇੱਕ ਵੱਡੀ ਥੂਣੀ ਬਾਲ ਦਿੰਦੇ ਅਤੇ ਤਪ ਕਰਨ ਲੱਗ ਜੰਦੇ।

ਇਹ ਦੇਖ ਕੇ ਕਾਫੀ ਭੀੜ ਇਕੱਠੀ ਹੋ ਜਾਂਦੀ ਅਤੇ ਛੇਤੀ ਹੇ ਲੋਕ ਸ਼ਾਂਤੀ ਸਰੂਪ ਨੂੰ ਮਹਿੰਗਾ ਸਮਾਨ ਲਿਆ ਕੇ ਭੇਟ ਕਰ ਦਿੰਦੇ। ਨੋਟਾਂ ਦਾ ਢੇਰ ਲੱਗ ਜੰਦਾ ਅਤੇ ਭੋਲੇ ਭਾਲੇ ਲੋਕਾਂ ਨੂੰ ਇਹ ਅਸ਼ੀਰਵਾਦ ਦੇ ਕੇ ਨਿਹਾਲ ਕਰ ਦਿੰਦਾ।

ਇਕ ਮਹਾਂ ਪ੍ਰਉਪਕਾਰੀ ਜੱਟ ਤੁਰਿਆ ਜਾਂਦਾ ਸੀ ਤੇ ਇਹ ਪਖੰਡ ਦੇਖ ਕੇ ਉਸ ਦਾ ਮਨ ਬੜਾ ਦੁਖੀ ਹੋਇਆ। ਲੋਕ ਤਾ ਮਸਾਂ ਸਖ਼ਤ ਮਿਹਨਤ ਕਰਕੇ ਚਾਰ ਦਮੜੇ ਜੋੜਦੇ ਸਨ ਤੇ ਇਹ ਬੇਈਮਾਨ ਸੱਨੇ ਸੱਨ ਨਿਜੈਜ ਈ ਪੈਸਾ ਬਟੋਰਨ ਨੂੰ ਹੀ ਧੰਦਾ ਬਣਾਈ ਫਿਰਦੇ ਨੇ।

ਜੱਟ ਜੀ ਬੜੇ ਸਚੱਜੇ ਸਨ, ਹਰ ਵੇਲੇ ਦਿਮਾਗ ਤੋਂ ਕੰਮ ਲੈਂਦੇ ਸਨ; ਉਹਨਾਂ ਲੋਕਾਂ ਤੇ ਤਰਸ ਕੀਤਾ ਤੇ ਸ਼ਾਂਤੀ ਸਰੂਪ ਨੂੰ ਸੂਤ ਕਰਨ ਦਾ ਮਨ ਬਣਾ ਲਿਆ।

ਇਹ ਯੋਗੀ ਅੱਖਾਂ ਮੀਚੀ ਆਵਦੇ ਚੇਲਿਆਂ ਨਾਲ ਅੱਗ ਦੇ ਦਵਾਲੇ ਗੋਲ ਚੱਕਰ ਬਣਾਈ ਬੈਠਾ ਸੀ ਤੇ ਲੋਕ ਇਨ੍ਹਾਂ ਨੂੰ ਰਸਦਾ ਬਸਦਾ ਭੈਟਾ ਕਰੀ ਜਾਂਦੇ ਸਨ।

ਸ਼ਾਂਤੀ ਸਰੂਪ ਜੀ ਉਹਨਾਂ ਨੂੰ ਮੀਟੀਆਂ ਅੱਖਾਂ ਨਾਲ ਹੀ ਹੱਥ ਦੇ ਇਸ਼ਾਰੇ ਨਾਲ ਅਸ਼ੀਰਵਾਦਾਂ ਨਾਲ ਨਿਹਾਲ ਕਰੀ ਜਾ ਰਿਹੇ ਸਨ। ਅਪਣੇ ਜੱਟ ਜੀ ਹੌਲੀ ਦਿਨੇ ਯੋਗੀ ਦੇ ਇਕ ਪਾਸੇ ਥੋੜੀ ਦੂਰ ਬੈਠ ਗਏ। ਨਲੇ ਵੇਖੀ ਜਾਣ ਕਿ ਇਹਦਾ ਕੰਮ ਕਿਨਾਂ ਚੰਗਾ ਚੱਲ ਰਿਹਾ ਸੀ।

ਠੀਕ ਸਮਾਂ ਵਾਚ ਕੇ ਜੱਟ ਜੀ ਨੇ ਪੁੱਛਿਆ, "ਆਪ ਦਾ ਨਾਂ ਕੀ ਹੈ ਯੋਗੀ ਜੀ?"

"ਮੇਰਾ ਨਾਂ ਸ਼ਾਂਤੀ ਸਰੂਪ ਹੈ।" ਯੋਗੀ ਨੇ ਭੜੀ ਪ੍ਰੇਮ ਭਰੀ ਅਵਾਜ ਵਿੱਚ ਉਤਰ ਦਿੱਤਾ। ਏਨੇ ਨੂੰ ਹੋਰ ਲੋਕ ਸਮਾਨ ਭੇਟਾ ਲਈ ਲੈ ਕੇ ਆ ਗਏ ਤੇ ਸ਼ਾਂਤੀ ਸਰੂਪ ਜੀ ਫਿਰ ਲੱਗੇ ਅਸੀਸਾਂ ਦੇਣ।

ਜੱਟ ਜੀ ਨੇ ਮੌਕਾ ਦੇਖ ਕੇ ਇੱਕ ਵਾਰ ਫੇਰ ਓਹੀ ਸਵਾਲ ਦੁਆਰਾ ਦੁਰਾਹਿਆ। ਯੋਗੀ ਨੇ ਫੇਰ ਕਹਿ ਤੇ ਕਿ ਮੈਂ ਸ਼ਾਂਤੀ ਸਰੂਪ ਆਂ।
ਹੋਰ ਲੋਕ ਆਈ ਗਏ ਤੇ ਸ਼ਾਂਤੀ ਸਰੂਪ ਦੇ ਮੂਹਰੇ ਸਮਾਨ ਦਾ ਥੱਬਾ ਕਾਫੀ ਵੱਡਾ ਹੋ ਗਿਆ। ਪੈਸਿਆਂ ਦਾ ਢੇਰ ਵੀ ਕਾਫੀ ਵਥ ਰਿਹਾ ਸੀ।

ਜੱਟ ਜੀ ਨੇ ਫੈਂਸਲਾ ਕੀਤਾ ਕਿ ਇਸ ਅਨੱਰਥ ਦਾ ਅੰਤ ਐਥੇ ਹੀ ਹੋ ਜਾਂਣਾ ਚਾਹੀਦਾ ਹੈ। ਤੇ ਇਕ ਵਾਰ ਫੇਰ ਪੁੱਛਿਆ ਕਿ ਯੋਗੀ ਤੇਰਾ ਨਾਂ ਕੀ ਆ?

ਹੁਣ ਯੋਗੀ ਦੀ ਅਵਾਜ਼ ਵਿੱਚ ਪਹਿਲਾਂ ਵਰਗੀ ਮਿਠਸ ਗਇਬ ਹੋ ਗਈ ਸੀ, ਪਰ ਫੇਰ ਵੀ ਚੱਜ ਨਾਲ ਪਹਿਲਾਂ ਆਲਾ ਜੁਆਬ ਦੇ ਤਾ। ਇਕ ਵਾਰ ਫੇਰ ਜੱਟ ਜੀ ਨੇ ਓਹੀ ਸੁਆਲ ਪੁੱਛ ਲਿਆ।

ਹੁਣ ਤਾਂ ਸ਼ਾਂਤੀ ਦਾ ਸਰੂਪ ਕਾਫ਼ੀ ਹੱਦ ਤੱਕ ਗਇਬ ਹੋ ਚੁੱਕਾ ਸੀ ਤੇ ਪਤਾ ਲੱਗ ਗਿਆ ਕਿ ਇੱਕ ਬੰਦਾ ਹੀ ਇਹੀ ਵਾਰੀ ਵਾਰੀ ਪੁੱਛੀ ਜਾ ਰਿਹਾ ਸੀ।

ਆਸੇ ਪਾਸੇ ਬੈਠੇ ਉਸ ਦੇ ਚੇਲੇ ਤੇ ਆਮ ਲੋਕਾਂ ਨੇ ਅਨੋਖੀ ਚੁੱਪ ਵੱਟ ਲਈ ਤੇ ਧਿਆਨ ਨਾਲ ਜੱਟ ਜੀ ਵੱਲੀਂ, ਕਦੇ ਯੋਗੀ ਵੱਲ ਦੇਖਦੇ ਰਹੇ। ਭੀੜ ਦਾ ਹੋਰ ਵਾਧ ਹੋ ਗਿਆ ਤੇ ਜੱਟ ਜੀ ਥੋੜੇ ਸਮੇਂ ਬਾਆਦ ਫਿਰ ਓਹੀ ਸੁਆਲ ਉਸ ਤੋਂ ਪੁੱਛਿਆ ਕਰਨ।

ਅੰਤ ਨੂੰ ਸ਼ਾਂਤੀ ਸਰੂਪ ਜੱਟ ਜੀ ਤੋਂ ਕਾਫੀ ਠਿੱਠ ਹੋ ਗਿਏ ਸਨ ਤੇ ਲੋਕਾਂ ਵਿੱਚ ਚੁੱਪ ਛਾ ਗਈ ਸੀ। ਯੋਗੀ ਦਾ ਬੋਲ ਬਹੁਤ ਹੀ ਦੁਖੀ ਅਤੇ ਔਖਾ ਹੋ ਗਿਆ ਸੀ ਕਿ ਜੱਟ ਜੀ ਨੇ ਜੁਆਪ ਮਿਲਣ ਸਾਰ ਹੀ ਇੱਕ ਵਾਰੀ ਹੋਰ ਪੁੱਛਿਆ ਤੇ ਨਾਲ ਦੀ ਨਾਲ ਹੀ ਖੜ੍ਹੇ ਹੋ ਗਏ।

ਜਦੋਂ ਸਿਰ ਤਾਂਹ ਚੱਕ ਕੇ ਵੇਖਿਅ ਤੇ ਛੇਤੀ ਹੀ ਆਪਣੇ ਆਪ ਨੂੰ ਬਲਦੇ ਅੰਞਾਰ ਦੀ ਲੱਕੜ ਦੇ ਰਾਹ ਤੋ ਬੋਚ ਲਿਆ ਜੋ ਕਿ ਕਿ ਸਿਰ ਦੇ ਇਕ ਪਾਸ ਦੀ ਟੱਪ ਗਈ। ਜੱਟ ਜੀ ਥੜਾ ਜ੍ਹਾ ਪਿਛਾਂਹ ਰਿਸਕ ਗਏ ਅਤੇ ਸ਼ਾਂਤੀ ਸਰੂਪ ਹੁਣ ਹੱਥ ਵਿੱਚ ਬਲਦੀ ਭੁੱਬਲ ਦੀ ਲੱਕੜ ਧੂਣੀ ਵਿੱਚੋਂ ਚੱਕ ਲਈ ਸੀ ਅਤੇ ਉਹਨਾਂ ਵੱਲ ਛੇਤੀ ਵਧ ਰਿਹਾ ਸੀ। ਓਸ ਦੀਆਂ ਅੱਖਾਂ ਲਾਲ ਸੁਰਖ ਸਨ ਅਤੇ ਚਿਹਰੇ ਤੇ ਹੁਣ ਸ਼ਾਂਤੀ ਦਾ ਨਾਂ ਨਿਸ਼ਾਨ ਹੀ ਨਹੀਂ ਸੀ।

ਜੱਟ ਜੀ ਨੇ ਹੱਥ ਅੱਗੇ ਕਰ ਕੇ ਕਿਹਾ, "ਸ਼ਾਂਤੀ ਸਰੂਪ!!" ਤੇ ਕਿਹਾ ਵੀ ਓਵੇਂ, ਜਿਵੇਂ ਹਿੰਦੀ ਮੂਵੀਆਂ 'ਚ ਬੜੀ ਗਰਜਮੀਂ ਅਵਾਜ਼ ਵਿੱਚ ਕਹਿਦੇ ਹੁੰਦੇ ਆ।

"ਯੋਗੀ ਜੀ ਆਪ ਦੀ ਸ਼ਾਂਤੀ ਹੋਣ ਕਿੱਥੇ ਆ? ਬੱਸ ਇਹ ਹੀ ਦੇਖਣਾ ਸੀ।" ਐਸੀ ਮਿੱਠੀ, ਸ਼ਾਂਤੀ ਭਰਪੂਰ ਅਵਾਜ਼ ਸੁਣ ਕੇ ਯੋਗੀ ਠਠੰਬਰ ਗਿਆ ਤੇ ਹੱਥ 'ਚ ਫੜੀ ਬਲਦੀ ਸੋਟੀ ਕੜਾਕ ਦਿਨੇ ਭੰਙੇਂ ਡਿੱਗ ਪੀ....

----------------------------------------------------------
Shanti Saroop

There was once a great yogi, his name was Shanti Saroop. Shanti means peace and Saroop means image. So his name meant the 'image of calmness.' So him and his followers were sitting around a big fire and random people were bringing him offerings. With his outstreatchd hand he was blessing them.

A guy had heard a lot about this Shanti Saroop and since he had a few minutes to spare he decided to pay him a visit because he was in the area near where the Yogi and his followers had made camp.

So our guy takes a seat around the fire and sees that a lot of people are coming to pay their respects to him. The offerings keep pouring and and more people get blessed; they walk off feeling happy. Pretty soon the stack of material goods and money given to the yogi grows to a huge pile.

"Swami jee what is your name?" the guy asks.

"My name is Shanti Saroop" says the yogi extending his hand out to bless our guy. So after a few minutes he again asks the yogi what his name was.

The yogi says to him, "I'm known as Shanti Saroop."

A few minutes go by and a number of people recieve his blessing and consider themselves lucky. As the rush of flocking visitors eases a little our guy askes him again, "yogi jee what is your name?"

In the same content voice he answers guy but with a little unease in his tone realizing that it was the same guy who had asked a third time from the voice and location.

So the guy keeps asking him what his name was again and again after evey few minutes. The yogi's followers witness this but too try to display their 'Shanti Saroop,' now the yogi's voice at each interval beomes more and more harsh.

Finally at about the 10th time the content yogi's had enough. He opens his eyes, they're red with the blood vessels almost about to pop. Seeing this our guy unrelenting again askes him what his name was, thinking he'll get a better responce now.

At this the yogi was beyond angry. Tension filled everyone who encircled the fire. In a fit of bitter rage he unleashed his fury at the guy, who now full well understood what was coming to him.

Just as he had managed to get to his feet, our guy ducked as a peice of wood with glowing embers was hurled across, almost hitting his head. As he raised his head he saw that yogi jee held another peice of wood with one end burning bright letting out a streak of black smoke as the Yogi's fast motion brought him closer.

Realizing he would be doomed if he didn't make a move he stuck to his calculated plan. Now that the yogi would be upon him in another instant our guy quite dramatically yells out(like in one of those Hindi movies), "SHANTI SAROOP!" He could listen to the wave of muffled gasp as it escaped from the gathered crowd in unison. In a softer voice the guy reminds him, "Yogi Jee, where is this Shanti of yours now?" The yogi stops in his tracks and just looks at him, then around at the crowd and the stick from his hand fell on teh floor with a loud bang......

3 comments:

  1. Hey Davinder,

    I am trying to put Gurmukhi font on my blog as well but I don't know how to do that. Can you please tell me your secret! I took a quick peek at your blog and I like it a lot epically the gurmukhi font. I just wish that I can write it as well. Please help.

    SatNam,

    Sumandeep

    ReplyDelete
  2. Hey Davinder,

    I am trying to put Gurmukhi font on my blog as well but I don't know how to do that. Can you please tell me your secret! I took a quick peek at your blog and I like it a lot epically the gurmukhi font. I just wish that I can write it as well. Please help.

    SatNam,

    Sumandeep

    ReplyDelete
  3. Hey Davinder,

    I am trying to put Gurmukhi font on my blog as well but I don't know how to do that. Can you please tell me your secret! I took a quick peek at your blog and I like it a lot epically the gurmukhi font. I just wish that I can write it as well. Please help.

    SatNam,

    Sumandeep

    ReplyDelete